Sunday, 27 November 2011

/// ਮੇਰੇ ਦਾਤਾ ///




/// ਮੇਰੇ ਦਾਤਾ  ///
::::::::::::::::::




(Bikramjit Singh "Jit")


ਮੇਰੇ ਦਾਤਾ ਮੇਰੇ ਈਸ਼ਵਰ ਤੇਰੇ ਸਦ ਬਲਿਹਾਰੇ ਜਾਵਾਂ
ਹੋਵੇ ਕ੍ਰਿਪਾ ਤੇਰੀ ਜੇਕਰ ਪੱਲਪੱਲ ਤੇਰਾ ਨਾਮ ਧਿਆਵਾਂ

ਕੀ ਮੰਗਾਂ ਮੈਂ ਰੱਬਾ ਤੈਥੋਂ  ਵਿਣ ਮੰਗਿਆਂ ਹੀ ਤੂੰ ਦੇਂਦਾ ਹੈਂ
ਮਨੋਕਾਮਨਾਂ ਹਰ ਇਕ ਮੇਰੀ  ਪੂਰਨ ਨਿੱਤ ਕਰੇਂਦਾ ਹੈਂ


ਕਰਾਂ ਬੇਨਤੀ ਮੇਰੇ ਪ੍ਰੀਤਮ ਸੁਣ ਲੈ ਅਰਜ਼ ਇਹ ਮੇਰੀ ਤੂੰ
ਮੇਰੇ ਮਿੱਤਰਾਂ ਉੱਤੇ ਅਪਣੀ ਮਿਹਰ ਦੀ ਬਰਖਾ ਕਰਦੇ ਤੂੰ

ਨਜ਼ਰ ਸੁਵੱਲੀ ਤੇਰੀ ਹੋਵੇ ਵਰਤੇ ਖ਼ੁਸ਼ੀ ਸੰਧਿਆਂ ਤੇ ਭੋਰ
ਵੱਸੇ ਪਿਆਰ ਦਿਲਾਂ ਦੇ ਅੰਦਰ ਚਲੇ 'ਜੀਤ' ਸੁਹਾਣਾ ਦੌਰ


                                <><><><><>




-: ਧੰਨ ਧੰਨ ਬਾਬਾ ਨਾਨਕ :-


-:  ਧੰਨ ਧੰਨ ਬਾਬਾ ਨਾਨਕ  :-
( ਬਿਕਰਮਜੀਤ ਸਿੰਘ "ਜੀਤ" -   sethigem@yahoo.com )

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਭਾਗ ਖੁਲੇ ਅੱਜ ਕਲਜੁਗ ਦੇਖੁਸ਼ੀਆਂ ਨੇਂ ਚੁਫ਼ੇਰੇ ਭਾਰੀ
ਝੂਮ ਰਹੇ ਧਰਤੀ ਤੇ ਅੰਬਰ, ਆਨੰਦਿਤ ਖਲਕ ਹੈ ਸਾਰੀ
ਤ੍ਰਿਪਤ ਹੋਈ ਅਜ ਤ੍ਰਿਪਤਾ ਮਾਤਾ, ਜਾਏ ਹਰਪੱਲ ਵਾਰੀ
ਭੈਣ ਨਾਨਕੀ ਹੋਈ ਗਦਗਦ, ਵੇਖ ਰੂਪ ਤੇਰਾ ਨਿਰੰਕਾਰੀ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਸੱਚ ਦੀ ਰਾਹ ਤੂੰ ਪਾਏ ਅਨੇਕਾਂ, ਭਟਕੇ ਹੋਏ ਇਨਸਾਨ
ਨਜ਼ਰ ਇਲਾਹੀ ਪਾ ਕੇ ਕੀਤੇ, ਨਕਮਸਤਕ ਕਈ ਸ਼ੈਤਾਨ
ਸੱਜਣ ਠੱਗ ਤੇ ਭੂਮਿਏਂ ਵਰਗੇ, ਜੋ ਪਾਪੀ ਵਿਚ ਜਹਾਨ
ਭੁਲ ਗਏ ਚਲਣਾਂ ਪੁਠੀ ਰਾਹ ਤੇ, ਕਰਨ ਤੇਰਾ ਗੁਣਗਾਨ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਖ਼ੌਫ਼ ਤੋਂ ਕੌਡੇ ਰਾਖਸ਼ ਦੇ, ਤੂੰ ਮੁਕਤ ਕਰਾਇਆ ਸੱਭ ਨੂੰ
ਤੱਪਦਾ ਤੇਲ ਕੜ੍ਹਾਹਾ ਉਸਦਾ, ਠਾਰ ਕਰਾਇਆ ਤਦ ਤੂੰ
ਵੱਲੀ ਕੰਧਾਰੀ ਪੈਰੀਂ ਪਇਆ, ਛੱਡ ਗੁਮਾਨ ਦੀ ਹੱਦ ਨੂੰ
ਲਾਕੇ ਮੁਹਰ ਪੰਜੇ ਦੀ ਅਪਣੀਂ, ਤਾਰਿਆ ਉਸਨੂੰ ਜੱਦ ਤੂੰ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਮਲਕ ਭਾਗੋ ਤੇ ਹੋਰ ਬਥੇਰੇ, ਸਨ ਮਦ ਮਾਇਆ ਦੇ ਅਨ੍ਹੇਂ
ਨਜ਼ਰ ਤੂੰ ਐਸੀ ਪਾਈ ਰੁਹਾਨੀ, ਗਏ ਭਰਮ ਉਨ੍ਹਾਂ ਦੇ ਭੱਨੇਂ
ਗਲੇ ਲਗਾਏ ਲਾਲੋ ਵਰਗੇ, ਸਨ ਪਿਆਰ ਤੇਰੇ ਵਿਚ ਬਨ੍ਹੇਂ
ਉਸਤੇ ਤੇਰੀ ਮਿਹਰ ਦੀ ਬਰਖਾ, ਹੋਵੇ ਕਿਰਤੀ ਭਾਣਾਂ ਮੰਨੇਂ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਲਹਿਂਦੇ ਵਲ ਨੂੰ ਸੁਟਕੇ ਪਾਣੀਂ, ਭੁਲਿਆਂ ਨੂੰ ਸਮਝਾਇਆ
ਅੰਧ ਵਿਸ਼ਵਾਸ ਚੋਂ ਕੱਢ ਲੋਕਾਂ ਨੂੰ, ਸਿੱਧੇ ਰਾਹ ਚਲਾਇਆ
ਜੱਤ ਸੱਤ ਤੇ ਸੰਤੋਖ ਦਇਆ ਦਾ, ਜੰਜੂ ਸੱਭ ਨੂੰ ਪਾਇਆ
ਕਰਕੇ ਕਰਮ ਕਾਂਡ ਸੱਭ ਖੰਡਨ, ਮਾਰਗ ਨਵਾਂ ਦਿਖਾਇਆ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਫੇਰ ਕੇ ਮੱਕਾ ਦੱਸਿਆ ਜੱਗ ਨੂੰ, ਰੱਬ ਹੈ ਸੱਭਨੀਂ ਥਾਂਈਂ
ਭੱਲਾ ਬੁਰਾ ਨ੍ਹਾਂ ਕੋਈ ਜਗ ਵਿਚ, ਹਿੰਦੂ ਜਾਂ ਤੁਰਕਾਈ
ਵਰਤੇ ਜੋਤ ਇਲਾਹੀ ਇਕੋ, ਜੋ ਘਟ ਘਟ ਵਿਚ ਸਮਾਈ
ਕਿਸੇ ਵੀ ਚੰਗੇ ਕਰਮਾਂ ਬਾਝੋਂ, ਦਰਗਾਹੇ ਢੋਈ ਨ੍ਹਾਂ ਪਾਈ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਹੱਠੀਂ ਜੋਗੀਂ ਰੱਬ ਨ੍ਹਾਂ ਮਿੱਲੇ, ਬਚਨ ਸਿੱਧਾਂ ਨੂੰ ਕੀਤਾ ਤੂੰ
ਗ੍ਰਹਸਤੀ ਬਣੋਂ ਕਰੋ ਬੰਦਗੀ, ਸੱਚਾ ਜੋਗ ਕਿਹਾ ਸੀ ਤੂੰ
ਪੈਰੀਂ ਪਏ ਸਿੱਧ ਸੱਭ ਆਕੇ, ਬੋਲੇ ਨਾਨਕ ਧੰਨ ਹੈਂ ਤੂੰ
ਧੰਨ ਕਮਾਈ ਤੇਰੀ ਵੱਡੀ, ਧੰਨ ਧੰਨ ਨਾਨਕ ਧੰਨ ਹੈਂ ਤੂੰ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

ਸੱਚੇ ਗੁਰੂ ਦੀ ਪੈਕੇ ਸ਼ਰਨੀਂ, ਤੱਨ ਮੱਨ ਅਗੇ ਧਰੀਏ ਜੀ
ਬਣਕੇ ਬਾਲੇ ਤੇ ਮਰਦਾਨੇ, ਸੇਵਾ ਸਿਮਰਨ ਕਰੀਏ ਜੀ
ਪੱਲਾ ਫੜੀਏ ਸ਼ਬਦ ਗੁਰੂ ਦਾ, ਨਿਸਚਾ ਪੱਕਾ ਧਰੀਏ ਜੀ
"ਜੀਤ" ਚਲਕੇ ਉਜਲੀ ਰਾਹੇ, ਭਵਸਾਗਰ ਨੂੰ ਤਰੀਏ ਜੀ

ਧੰਨ ਧੰਨ ਬਾਬਾ ਨਾਨਕ, ਹੈ ਤੇਰੀ ਮਹਿਮਾਂ ਅਪਰੰਪਾਰੀ
ਵੰਡ ਕੇ ਚਾਨਣ ਗਿਆਨ ਦਾ, ਤੂੰ ਬਣਿਐਂ ਪਰਉਪਕਾਰੀ

 <><><><><><><>



++
ਰਾਇ ਬੁਲਾਰ ਅਚੰਭਾ ਹੋਇਆ, ਵੇਖ ਕੇ ਇਹ ਨਜ਼ਾਰਾ 
ਧੁੱਪ 'ਚ ਲੇਟੇ ਬਾਬਾ ਨਾਨਕ, ਕੋਲ ਸੀ ਫ਼ਨੀਅਰ ਭਾਰਾ 
ਚਿਹਰੇ ਉੱਪਰ ਗੁਰਾਂ ਦੇ ਜਦੋਂ, ਧੁੱਪ ਨੇਂ ਸੇਕ ਸੀ ਪਾਇਆ 
ਛਾਂ ਕਰਨ ਹਿਤ ਓਸ ਸੱਪ ਨੇਂ, ਸੀ ਅਪਣਾਂ ਫ਼ੱਨ ਫ਼ੈਲਾਯਾ 
ਰਾਇ ਬੁਲਾਰ ਢੈ ਪਿਆ ਚਰਨੀਂ, ਸਮਝ ਗਿਆ ਗਲ ਸਾਰੀ 
ਇਹ ਨਹੀਂ ਆਮ ਸੰਸਾਰੀ ਬੰਦਾ, ਇਹ ਹੈ ਜੋਤ ਨਿਰੰਕਾਰੀ 



** ऊंचा भवन **


** ऊंचा भवन **
( बिक्रमजीत सिंघ 'जीत')

आओ अपने अंतर्मन में  
ऊंचा भवन बनाएं ऐसा 
माया-जाल से हो अलिप्त    
हो सुंदर स्वर्ग के  जैसा 

धर्म की ईंटें कर्म का गारा 
पानी डालें हरी नाम का 
संयम सहित चिनाई करके  
भरें रंग संतोष दया का 

ज्ञान के हों झरोखे जिसमें 
छत जैसे हो आत्मसम्मान 
ख़ुशी प्यार की लगें खिड़कियाँ 
फर्श नम्रता त्याग समान 

अटल विश्वास के द्वार लगाएं 
श्रधा सबुरी कर अंगीकार 
प्रभू नाम के दीये जलाकर 
करें अति-सुंदर भवन तैयार 

लगन स्नेह से भवन को अब 
सुंदर स्वच्छ पवित्र बनाएं
श्वास श्वास नाम जप सच्चा 
अन्दर ईशवर ज्योत बसाएं 

अहम् लोभ क्रोध काम और 
मोह की आंधी ले इसे बचाएं 
इर्षा लालच पाप झूठ सब 
निकट इसके आने पाएं 

ऐसा भवन हो जिसके भीतर 
भाग्यवान वो जन कहलाए 
धन्य जनम हो उस प्राणी का 
पद-निरबाण 'जीत' वो पाए