Sunday, 27 November 2011

/// ਮੇਰੇ ਦਾਤਾ ///




/// ਮੇਰੇ ਦਾਤਾ  ///
::::::::::::::::::




(Bikramjit Singh "Jit")


ਮੇਰੇ ਦਾਤਾ ਮੇਰੇ ਈਸ਼ਵਰ ਤੇਰੇ ਸਦ ਬਲਿਹਾਰੇ ਜਾਵਾਂ
ਹੋਵੇ ਕ੍ਰਿਪਾ ਤੇਰੀ ਜੇਕਰ ਪੱਲਪੱਲ ਤੇਰਾ ਨਾਮ ਧਿਆਵਾਂ

ਕੀ ਮੰਗਾਂ ਮੈਂ ਰੱਬਾ ਤੈਥੋਂ  ਵਿਣ ਮੰਗਿਆਂ ਹੀ ਤੂੰ ਦੇਂਦਾ ਹੈਂ
ਮਨੋਕਾਮਨਾਂ ਹਰ ਇਕ ਮੇਰੀ  ਪੂਰਨ ਨਿੱਤ ਕਰੇਂਦਾ ਹੈਂ


ਕਰਾਂ ਬੇਨਤੀ ਮੇਰੇ ਪ੍ਰੀਤਮ ਸੁਣ ਲੈ ਅਰਜ਼ ਇਹ ਮੇਰੀ ਤੂੰ
ਮੇਰੇ ਮਿੱਤਰਾਂ ਉੱਤੇ ਅਪਣੀ ਮਿਹਰ ਦੀ ਬਰਖਾ ਕਰਦੇ ਤੂੰ

ਨਜ਼ਰ ਸੁਵੱਲੀ ਤੇਰੀ ਹੋਵੇ ਵਰਤੇ ਖ਼ੁਸ਼ੀ ਸੰਧਿਆਂ ਤੇ ਭੋਰ
ਵੱਸੇ ਪਿਆਰ ਦਿਲਾਂ ਦੇ ਅੰਦਰ ਚਲੇ 'ਜੀਤ' ਸੁਹਾਣਾ ਦੌਰ


                                <><><><><>




No comments:

Post a Comment