:: ਅੰਬ ਦਾ ਬੂਟਾ ::
ਬੂਟਾ ਅੰਬ ਦਾ ਲਾਕੇ ਤੱਕ ਲਾਓ, ਫ਼ਲ ਅੱਤ ਮਿੱਠੇ ਪਾਓਗੇ
ਮਿਲਣੇ ਕੰਡੇ ਨਿਸਚਿਤ ਜੇਕਰ, ਬੀਜ ਕਿੱਕਰ ਦਾ ਲਾਓਗੇ
ਕਰੋ ਭਲਾਈ ਮਿਲੇ ਭਲਾਈ, ਕੁਦਰਤ ਦਾ ਹੈ ਨਿਯਮ ਮਹਾਨ
ਹੁੰਦੈ ਬੁਰਾ ਬੁਰਾਈ ਦਾ ਫ਼ਲ, ਗੱਲ ਪੱਕੀ ਇਹ ਰੱਖੋ ਧਿਆਨ
ਉਜਲੇ ਕਰਮ ਤੇ ਜਗਤ ਭਲਾਈ, ਜਿੰਨੀ ਹੋਵੇ ਕਰ ਲਓ ਜੀ
ਪਿਆਰ ਅਸੀਸਾਂ ਸੰਗ ਨੱਕੋਨੱਕ, ਝੋਲੀ ਆਪਣੀ ਭਰ ਲਓ ਜੀ
ਖੱਟੋਗੇ ਯਸ਼ ਵਿਚ ਦੁਨੀਆਂ ਦੇ, ਹਰ ਕੋਈ ਕਰਸੀ ਜੈ ਜੈ ਕਾਰ
'ਜੀਤ' ਸਕਾਰਥ ਜਨਮ ਕਰੋਗੇ, ਲਾਸੀ ਗਲ ਓਹ ਸਿਰਜਨਹਾਰ
No comments:
Post a Comment