* ਦਸਤਾਰ *
ਸਿੰਘ ਗੁਰੂ ਦੇ ਸੁਹਣੇਂ ਲਗਦੇ, ਸਜੇ ਜਿਨ੍ਹਾਂ ਦੇ ਸਿਰ ਦਸਤਾਰ
ਗੁਰਸਿੱਖੀ ਦੀ ਇਹ ਨਿਸ਼ਾਨੀ, ਸ਼ੋਭਾ ਇਸਦੀ ਅੱਤ ਅਪਾਰ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਦਸਤਾਰ ਗੁਰੂ ਦੀ ਦੇਣ ਪਿਆਰੀ, ਹਰ ਸਿੱਖ ਦੀ ਹੈ ਆਨ ਤੇ ਸ਼ਾਨ
ਬਿਨ ਦਸਤਾਰ ਹੈ ਸਿੰਘ ਅਧੂਰਾ, ਪਾਵੇ ਕਿਤੇ ਨ੍ਹਾਂ ਆਦਰ ਮਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਇਹ ਨਹੀਂ ਸਾਨੂੰ ਐਵੇਂ ਮਿਲੀ, ਐਵੇਂ ਨਹੀਂ ਹੈ ਸਿੱਖ ਦੀ ਸ਼ਾਨ
ਕੀਮਤ ਗੁਰਾਂ ਚੁਕਾਦੀ ਭਾਰੀ, ਜਾਣੇਂ ਦੁਨੀਆਂ ਕੁੱਲ ਜਹਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਪੰਚਮ ਪਿਤਾ ਤਵੀ ਤੇ ਬੈਠੇ, ਨੌਵੇਂ ਗੁਰਾਂ ਦਿੱਤਾ ਬਲੀਦਾਨ
ਛੇਵੇਂ ਪਿਤਾ ਨੇਂ ਖਾਤਰ ਇਸਦੇ, ਕੀਤਾ ਸੀ ਭਾਰੀ ਘਮਸਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਦਸਮ ਪਿਤਾ ਕੰਡਿਆਂ ਤੇ ਸੁੱਤੇ, ਕੀਤਾ ਅਪਣਾਂ ਸੁੱਖ ਕੁਰਬਾਨ
ਲਖ਼ਤੇ ਜਿਗਰ ਸ਼ਹੀਦ ਕਰਾਏ, ਸਾਹਿਬਜ਼ਾਦੇ ਚਾਰ ਮਹਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਸ਼ਹੀਦ ਹੋ ਗਏ ਸਿੰਘ ਅਨੇਕਾਂ, ਹੱਸ ਹੱਸ ਕੇ ਉਨ੍ਹਾਂ ਦਿੱਤੀ ਜਾਨ
ਐਪਰ ਦਾਗ ਨ ਲਗਣ ਦਿੱਤਾ, ਘਟਣ ਨ੍ਹਾਂ ਦਿੱਤੀ ਇਸਦੀ ਸ਼ਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਬੰਦਾ ਸਿੰਘ, ਰਣਜੀਤ ਤੇ ਨਲੂਆ. ਫ਼ੂਲਾ ਸਿੰਘ ਜਹੇ ਜੋਧੇ ਮਹਾਨ
ਲਾ ਗਏ ਚਾਰ ਚੰਨ ਸਭ ਇਸ ਨੂੰ, ਵਧਾ ਗਏ ਦਸਤਾਰ ਦੀ ਸ਼ਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਆਓ ਕਰੀਏ ਅਸੀ ਇਸਦੀ ਰਾਖੀ, ਬਣੀਏ ਹੁਸ ਸੱਚੇ ਸਰਦਾਰ
ਅਪਣਾਂ ਵਿਰਸਾ"ਜੀਤ"ਨ ਭੁਲੀਏ, ਕਰੀਏ ਸਿੱਖੀ ਦੇ ਨਾਲ ਪਿਆਰ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
No comments:
Post a Comment