-: ਸੱਚੀ ਪੱਥ ਦੇ ਰਾਹੀ :-
( ਬਿਕਰਮਜੀਤ ਸਿੰਘ "ਜੀਤ" sethigem@yahoo.com )
ਅਸੀਂ ਹਾਂ ਸੱਚੀ ਪੱਥ ਦੇ ਰਾਹੀ, ਇਕ ਰੱਬ ਤੋਂ ਕੇਵਲ ਡਰਦੇ ਹਾਂ
ਅੜਚਨ ਆਵੇ ਕੋਈ ਧਮਕਾਵੇ, ਸੱਚ ਉੱਪਰ ਡੱਟ ਕੇ ਖ੍ਹੜਦੇ ਹਾਂ
ਗੁਰਾਂ ਦੇ ਪੂਰਨਿਆਂ ਤੇ ਚਲਕੇ, ਕਰਮ ਸ਼ੁਭ ਹਾਂ ਹਰਦਮ ਕਰਦੇ
ਭੱਲਾ ਮੰਗੀਏ ਹਰ ਕਿਸੇ ਦਾ, ਵਿਚ ਸੁਪਨੇਂ ਵੀ ਬੁਰਾ ਨ੍ਹਾਂ ਕਰਦੇ
ਸੱਚ-ਧਰਮ ਦੀ ਰਖਿਆ ਦੇ ਲਈ, ਵੈਰੀ ਨੂੰ ਲਲਕਾਰ ਕੇ ਲੜੀਏ
ਨਿਸਚਾ ਗੁਰੂ ਤੇ ਰੱਖੀਏ ਪੱਕਾ, ਜੰਗ ਵਿਚ ਜਿੱਤ ਦਾ ਪੱਲਾ ਫੜੀਏ
ਵੰਸ਼ਜ ਅਸੀਂ ਸ਼ਹੀਦਾਂ ਦੇ ਹਾਂ, ਅੰਦਰ ਵਸਦੈ ਕਲਗੀਆਂ ਵਾਲਾ
ਹਾਂ ਸਿੱਖ ਪੰਥ ਦੇ ਸੰਤ ਸਿਪਾਹੀ, ਇਕ ਹੱਥ ਤੇਗ ਤੇ ਦੂਜੇ ਮਾਲਾ
ਕਈ ਮੱਸੇ ਰੰਘੜ ਵਰਗੇ ਜ਼ਾਲਮ, ਤੇ ਪਾਪੀ ਮਾਰ ਮੁਕਾ ਦਿੱਤੇ
ਚੰਦੂ ਵਰਗੇ ਵੀ ਗੁਰਾਂ ਦੇ ਦੋਖੀ, ਇਸ ਧਰਤੀ ਤੋਂ ਚੁਕਵਾ ਦਿੱਤੇ
ਓਹ ਕਾਤਲ ਛੋਟੇ ਲਾਲਾਂ ਦੇ, ਜਿਨ੍ਹਾਂ ਹੱਦ ਦਾ ਪਾਪ ਕਮਾਯਾ ਸੀ
ਬੰਦਾ ਸਿੰਘ ਨੇ ਮੋੜ ਕੇ ਭਾਜੀ, ਵਿਚ ਮਿਟੀ ਸ਼ਹਿਰ ਮਿਲਾਯਾ ਸੀ
ਕਹਿਰ ਮੰਨੂ ਦੇ ਦੁਨੀਆਂ ਜਾਣੇਂ, ਜਿਨ੍ਹੇਂ ਚੁਣ ਚੁਣ ਸੀ ਸਿੰਘ ਮਾਰੇ
ਅਸੀਂ ਨਿਖਰੇ ਜ਼ੁਲਮ ਦੀ ਭੱਠੀ'ਚ ਤੱਪਕੇ, ਹੋਏ ਦੂਣ ਸਵਾਏ ਸਾਰੇ
ਹਰਗਿਜ਼ ਜ਼ੁਲਮ ਨ੍ਹਾਂ ਸਹੀਏ ਅਸੀਂ, ਨ੍ਹਾਂ ਜ਼ੁਲਮ ਕਿਸੇ ਤੇ ਕਰਦੇ
ਮਜ਼ਲੂਮਾਂ ਦੀ ਰਕਸ਼ਾ ਦੇ ਹਿਤ, ਆਪਣੀਂ ਜਾਨ ਵੀ ਅਗੇ ਧਰਦੇ
ਅਣਖ ਅਸਾਡੀ ਦੁਨੀਆਂ ਜਾਣੇਂ, ਸੱਚ ਕਹਿਣ ਤੋਂ ਨਹੀਂ ਰੁਕਾਂਗੇ
ਹੁਕਮਰਾਨ ਹੋਵੇ ਜਾਂ ਸਿਆਸੀ, ਝੋਲੀ ਕਿਸੇ ਦੀ ਨਹੀਂ ਚੁਕਾਂਗੇ
ਗੁੜ੍ਹਤੀ ਵਿਚ ਜੋ ਮਿਲਿਆ ਸਾਨੂੰ, ਓਹ ਨਾਮ ਪ੍ਰਭੂ ਦਾ ਧਿਆਈਏ
ਸੇਵਾ ਸਿਮਰਨ ਦੀ ਉਜਲੀ ਰਾਹੇ, "ਜੀਤ" ਹੁਣ ਕਦਮ ਵਧਾਈਏ
No comments:
Post a Comment