Sunday, 15 May 2011

:::: PANJ NAAG --- ਪੰਜ ਨਾਗ ::::


:::: ਪੰਜ ਨਾਗ ::::

( ਬਿਕਰਮਜੀਤ ਸਿੰਘ "ਜੀਤ" sethigem@yahoo.com )

ਫ਼ਨੀਯਰ ਨਾਗ ਪੰਜ ਸਾਡੇ ਮਨ ਵਿਚ ਜੋ ਕੁੰਡਲ ਮਾਰੇ ਬੈਠੇ ਨੇਂ
ਡੇਰਾ ਇਨ੍ਹਾਂ ਨੇਂ ਲਾਇਐ ਪੱਕਾ ਜ਼ਹਿਰ ਭਰੇ ਇਹ ਅੱਤ ਦੇ ਨੇਂ
ਮੱਤ ਮਾਰ ਰੱਖੀ ਇਨ੍ਹਾਂ ਸਾਡੀ ਖਾ ਖਾ ਡੰਕ ਅਸੀ ਹੋਏ ਬੇਹਾਲ
ਕਿਵੇਂ ਮਿਲੇ ਹੁਣ ਬੰਦ ਖਲਾਸੀ ਟੁੱਟੇ ਕਿਵੇਂ ਪਿਆ ਇਹ ਜਾਲ

ਪਹਿਲਾ ਨਾਗ ਹੈ ਅਖੋਂ ਅਨ੍ਹਾਂ ਕਾਮਦੇਵ ਇਸਨੂੰ ਕਹੇ ਜਹਾਨ
ਇਸਦੀ ਛੋਹ ਤੋਂ ਨ੍ਹਾਂ ਕੋਈ ਬਚਿਆ ਬੱਲਧਾਰੀ ਜਾਂ ਬੁੱਧੀਮਾਨ
ਡੱਸ ਕੇ ਏਸ ਨੇਂ ਅੱਨ੍ਹਿਆਂ ਕੀਤੇ ਕਈ ਧਰਮੀ ਤੇ ਸ਼ਕਤੀਮਾਨ
ਸੁੱਚੇ ਇਸਨੇਂ ਰਹਿਣ ਨ੍ਹਾਂ ਦਿੱਤੇ ਕਈ ਮੁਨੀ ਤੇ ਰਿਸ਼ੀ ਮਹਾਨ

ਦੂਜਾ ਨਾਗ ਜੋ ਉਗਲੇ ਲਾਵਾ ਹੈ ਪਾਰਾ ਜਿਸਦਾ ਸੱਤ ਅਸਮਾਨ
ਨਾਮ ਕ੍ਰੋਧ ਹਨ ਕਹਿਂਦੇ ਇਸਦਾ ਸੱਭਦੀ ਟੰਗਦੈ ਖੂੰਟੇ ਤੇ ਜਾਨ
ਹੋਸ਼ ਹਵਾਸ ਭੁਲਾਵੇ ਸੱਭ ਦਾ ਅੱਗ ਵਰਸਾਵੇ ਜਦ ਇਹ ਸ਼ੈਤਾਨ
ਕੰਮ ਚੜ੍ਹੇ ਨ੍ਹਾਂ ਕੋਈ ਨੇਪਰੇ ਹਮਲਾ ਕਰਦਾ ਹੈ ਜਦੋਂ ਇਹ ਆਣ

ਤੀਜਾ ਨਾਗ ਹੈ ਲਾਲਚ ਭਰਿਆ ਜੀ ਹਾਂ ਲੋਭ ਹੈ ਇਸੇਦਾ ਨਾਮ
ਬੜਾ ਮੀਸਣਾਂ ਹੈ ਚੁਪ ਚੁਪੀਤਾ ਪਰ ਖ਼ਤਰਨਾਕ ਨੇਂ ਇਸਦੇ ਕਾਮ
ਹੜਪੇ ਮਾਲ ਜ਼ਮੀਨ ਕਿਸੇ ਦੀ ਕਬਜ਼ਾ ਕਰ ਲਏ ਵਸਤ ਪਰਾਈ
ਹਵਸ ਏਸਦੀ ਕਦੇ ਨ੍ਹਾਂ ਮੁੱਕੇ ਵਧੇ ਲਾਲਸਾ ਨਿਤ ਦੂਣ ਸਵਾਈ

ਚੌਥਾ ਨਾਗ ਧ੍ਰਿਤਰਾਸ਼ਟ੍ਰ ਵਰਗਾ ਹੈ ਅੱਤ ਦਾ ਇਹ ਸੰਜੀਦਾ ਜੀ
ਮੋਹ ਹੈ ਇਹ ਤੇ ਇਸੇ ਦੀ ਪੱਟੀ ਬਨ੍ਹ ਅਖਾਂ ਤੇ ਸੱਭ ਜੀਂਦੇ ਜੀ
ਮਾਯਾ ਮੋਹ ਔਲਾਦ ਦੀ ਮਮਤਾ ਵਿਚ ਬੱਝੇ ਹਨ ਨਰ ਨਾਰੀ ਜੀ
ਜਦੋਂ ਵਿਸਰਦਾ ਧਰਮ ਕਰਮ ਤਾਂ ਡੱਸਦੈ ਨਾਗ ਇਹ ਭਾਰੀ ਜੀ

ਪੰਜਵਾਂ ਨਾਗ ਲਗੇ ਹਰਨਾਖਸ਼ ਮੈਂ ਮੈਂ ਵਿਚ ਇਹ ਫ਼ੁਲਿਆ ਫਿਰਦੈ
ਕਹਿਂਦੇ ਸੱਭ ਹੰਕਾਰ ਨੇਂ ਇਸ ਨੂੰ ਧੌਣ ਉੱਚੀ ਇਹ ਹਰਦਮ ਰੱਖਦੈ
ਮਲਕ ਭਾਗੋ ਦੇ ਵਾਂਗ ਬਣ ਜਾਏ ਜ੍ਹਿਨੂੰ ਡਸਦੈ ਨਾਗ ਗੁਮਾਨੀ ਇਹ
ਰੱਬ ਤੋਂ ਉੱਚਾ ਗਿਣਦੈ ਖੁਦ ਨੂੰ ਸਿਰ ਚੜ੍ਹੇ ਜ੍ਹਿਦੇ ਅਭਿਮਾਨੀ ਇਹ

ਇਹ ਫ਼ਨੀਯਰ ਅਸਾਂ ਆਪ ਸਹੇੜੇ ਫ਼ਲ ਮਾੜੇ ਕਰਮਾਂ ਦੇ ਹਨ ਜੀ
ਪਰਮੇਸ਼ਰ ਜਦ ਵਿਸਰ ਜਾਏ ਤਦ ਆ ਵੜਦੇ ਇਹ ਸਾਰੇ ਹਨ ਜੀ
ਤਾਪ ਕਲੇਸ਼ ਦੁੱਖ ਨਾਲ ਲਿਆਵਣ ਇਹ ਕਦੇ ਨ੍ਹਾਂ ਆਦੇ ਕਲ੍ਹੇ ਜੀ
ਉਡ ਜਾਏ ਬਰਕਤ ਖੁਸ਼ੀ ਸਮ੍ਰਿਧੀ ਜਦ ਪੈਣ ਨਾਗ ਇਹ ਪੱਲੇ ਜੀ

ਆਓ ਕਰੀਏ ਕੁਝ ਐਸਾ ਹੀਲਾ ਪੰਜ ਨਾਗਾਂ ਤੋਂ ਜਾਨ ਛੁੜਾਈਏ
ਨਾਮ ਬਾਣੀਂ ਦੀ ਬਾਲ ਕੇ ਧੂਣੀਂ ਅੰਦਰੋਂ ਫ਼ਨੀਯਰ ਮਾਰ ਨਸਾਈਏ
ਇਹ ਭਾਂਡਾ ਕਰਕੇ ਸਾਫ਼ ਰਿਦੇ ਦਾ ਭਰੀਏ ਨਾਮ-ਅਮ੍ਰਿਤ ਦੇ ਨਾਲ
ਮਾਰਗ"ਜੀਤ"ਅਸੀਂ ਸੱਚਾ ਫਵੀਏ ਹੋਈਏ ਨਦਰੀ ਨਦਰ ਨਿਹਾਲ
 =====<>=====

::::  PANJ NAAG ::::

( Bikramjit Singh “Jit”  sethigem@yahoo.com )

FANIYAR NAAG PANJ SAADE MAN VICH JO KUNDAL MAAR KE BAITHE NE
DERA INHAA NE LAIYAI PAKKA ZEHAR BHARE EH ATT DE NE
MATT MAAR RAKHI IHNAA SAADI KHAA KHAA DANK ASSI HOYE BEHAAL
KIVE MILLE HUN BAND KHALASEE TUTTE KIVE PIYAA EH JAAL

PEHLA NAAG HAI AKHAON ANNHA KAAM-DEV ISNU KAHE JAHAAN
ISS DI CHHOH TAO NAH KOYEE BACHIYAA BALDHARI YA BUDHIMAAN
DASS KE ES NE ANNHIYA KEETE KAYEE DHARMI TE SHAKTIMAAN
SUCHE ISNE REHAN NA DITTE KAYEE MUNI TE RISHI MAHAAN

DOOJA NAAG JO UGLEI LAVA HAI PARAA JISDAA SATT ASMAAN
NAAM KRODH HAN KEHNDE ISDAA SABH DI TANGDAI KHOONTE TE JAAN
HOSH HAVAAS BHULAVE SABH DA AGG VARSAVAI JAD EH SHAITAAN
KAMM CHADHEI NA KOYEE NEPREI HAMLA KARDA HAI JADAO EH AAN

TEEJA NAAG HAI LALACH BHARIYA JEE HAA LOBH HAI ISSE DA NAAM
BADHA MEESNAA HAI CHUPP CHAPEETA PAR KHATARNAK NE ISDE KAAM
HADHPE MAAL ZAMEEN KISEDI KABZA KAR LAYE VAST PARAYEE
HAVAS ES DI KADE NA MUKKEI WADHE LALSAA NITT DOON SAVAYEE

CHAUTHA NAAG DHRITRASHTRA VARGA HAI ATT DA EH SANJIDAA JI
MOH HAI EH TE ISSE DI PATTI BANH AKHAAN TE SABH JEENDE JI
MAYA MOH AULAAD DI MAMTAA VICH BAJHEI HAN NAR NAARI JI
JADAO VISARDAA DHARAM KARAM TAA DASDAI NAAG EH BHARI JI

PANJVA NAAG LAGE HARNAKASH MAIN MAIN VICH EH FULIYA FIRDAI
KEHNDE SABH HANKAAR NE ISNU DHAUN UCHI EH HARDAM RAKHDAI
MALAK BHAGO DE VANG BAN JAYE JINHU DASDAI NAAG GUMAANI EH
RABB TAO UCHAA GINDAI KHUD NU SIRR CHARHE JIDHE ABHIMANI EH

EH FANIYAR ASSA AAP SAHERHEI FAL MARHE KARMAA DE HAN JI
PARMESHAR JAD VISAR JAYE TADD AA VAD-DE EH SAARE HAN JI
TAAP KALESH DUKH NAAL LIYAAVAN EH KADE NAH AAVAN KALLHE JI
UDD JAYE BARKAT KHUSHI SAMRIDHI JAD PAIN NAAG EH PALLE JI

AAO KARIYE KUJH AISAA HEELA PANJ NAAGAA TAO JAAN CHHUDAIYE
NAAM BANI DI BAAL KE DHOONI ANDRAO FANIYAR MAAR NASAIYE
EH BHAANDA KAR KE SAAF RIDEI DA BHARIYE NAAM-AMRIT DE NAAL
MARAG ”JIT” ASSI SACHAA FARHIYE HOIYE NADRI NADAR NIHAAL

--:<>:--


No comments:

Post a Comment