Sunday, 18 December 2011

<< मेरा मेरा >>




<<  मेरा मेरा  >>


मेरा मेरा करके बन्देतूनें आयू समस्त गुज़ारी
प्रभु भक्ति व् जन की सेवाकदापि  ह्रदय धारी

उलझा माया जाल में इतना, मूल गया तू भूल
भुला के सच्चे साईं को, रहा मोह ममता में झूल

संयोगवश हैं पाये तूनेंयह बहन भाई सन्बन्धी
साथ तेरा  देगा कोईटूटी जब श्वासों की सँधी

टूटे किसी घड़े से जैसेरहे रिसता टिप टिप पाणी
वैसे ही श्वासों की पूँजीजाये घटती हर पल प्राणी

व्यर्थ गवा  समय "जीत"तूँसत्य मार्ग अपनाले
श्वास आगामी आये  आयेमहिमां प्रभु की गा ले

हो सुचेत कर आत्ममंथनदिव्य ज्योत तू पाएगा
सफ़ल व् खुश्मय जीवन होगाअंत पर्मपद पाएगा 


<><><><><><>



* ਦਸਤਾਰ *



ਦਸਤਾਰ *

ਸਿੰਘ ਗੁਰੂ ਦੇ ਸੁਹਣੇਂ ਲਗਦੇਸਜੇ ਜਿਨ੍ਹਾਂ ਦੇ ਸਿਰ ਦਸਤਾਰ
ਗੁਰਸਿੱਖੀ ਦੀ ਇਹ ਨਿਸ਼ਾਨੀਸ਼ੋਭਾ ਇਸਦੀ ਅੱਤ ਅਪਾਰ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਦਸਤਾਰ ਗੁਰੂ ਦੀ ਦੇਣ ਪਿਆਰੀਹਰ ਸਿੱਖ ਦੀ ਹੈ ਆਨ ਤੇ ਸ਼ਾਨ
ਬਿਨ ਦਸਤਾਰ ਹੈ ਸਿੰਘ ਅਧੂਰਾਪਾਵੇ ਕਿਤੇ ਨ੍ਹਾਂ ਆਦਰ ਮਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਇਹ ਨਹੀਂ ਸਾਨੂੰ ਐਵੇਂ ਮਿਲੀਐਵੇਂ ਨਹੀਂ ਹੈ ਸਿੱਖ ਦੀ ਸ਼ਾਨ
ਕੀਮਤ ਗੁਰਾਂ ਚੁਕਾਦੀ ਭਾਰੀਜਾਣੇਂ ਦੁਨੀਆਂ ਕੁੱਲ ਜਹਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਪੰਚਮ ਪਿਤਾ ਤਵੀ ਤੇ ਬੈਠੇਨੌਵੇਂ ਗੁਰਾਂ ਦਿੱਤਾ ਬਲੀਦਾਨ
ਛੇਵੇਂ ਪਿਤਾ ਨੇਂ ਖਾਤਰ ਇਸਦੇਕੀਤਾ ਸੀ ਭਾਰੀ ਘਮਸਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਦਸਮ ਪਿਤਾ ਕੰਡਿਆਂ ਤੇ ਸੁੱਤੇਕੀਤਾ ਅਪਣਾਂ ਸੁੱਖ ਕੁਰਬਾਨ
ਲਖ਼ਤੇ ਜਿਗਰ ਸ਼ਹੀਦ ਕਰਾਏਸਾਹਿਬਜ਼ਾਦੇ ਚਾਰ ਮਹਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਸ਼ਹੀਦ ਹੋ ਗਏ ਸਿੰਘ ਅਨੇਕਾਂਹੱਸ ਹੱਸ ਕੇ ਉਨ੍ਹਾਂ ਦਿੱਤੀ ਜਾਨ
ਐਪਰ ਦਾਗ ਨ ਲਗਣ ਦਿੱਤਾਘਟਣ ਨ੍ਹਾਂ ਦਿੱਤੀ ਇਸਦੀ ਸ਼ਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਬੰਦਾ ਸਿੰਘਰਣਜੀਤ ਤੇ ਨਲੂਆ. ਫ਼ੂਲਾ ਸਿੰਘ ਜਹੇ ਜੋਧੇ ਮਹਾਨ
ਲਾ ਗਏ ਚਾਰ ਚੰਨ ਸਭ ਇਸ ਨੂੰਵਧਾ ਗਏ ਦਸਤਾਰ ਦੀ ਸ਼ਾਨ
ਸਿੰਘ ਗੁਰੂ ਦੇ ਸੁਹਣੇਂ ਲਗਦੇ ..........
ਆਓ ਕਰੀਏ ਅਸੀ ਇਸਦੀ ਰਾਖੀਬਣੀਏ ਹੁਸ ਸੱਚੇ ਸਰਦਾਰ
ਅਪਣਾਂ ਵਿਰਸਾ"ਜੀਤ"ਨ ਭੁਲੀਏਕਰੀਏ ਸਿੱਖੀ ਦੇ ਨਾਲ ਪਿਆਰ
ਸਿੰਘ ਗੁਰੂ ਦੇ ਸੁਹਣੇਂ ਲਗਦੇ .......... 


* ਜਨਮ ਦਿਨ - ਇਕ ਪੜਾਵ *



* ਜਨਮ ਦਿਨ - ਇਕ ਪੜਾਵ *

ਹਰ ਜਨਮ ਦਿਨ ਇਕ ਪੜਾਵ ਵਾਕਣ,
ਕੁਝ ਅਮਨ ਤੇ ਖੁਸ਼ੀ ਦਾ ਸਾਹ ਹੁੰਦੈ
ਆਤਮ ਚਿੰਤਨ ਦੀ ਪੈਂਦੀ ਏ ਲੋੜ ਇੱਥੇ,
ਗੁਜ਼ਰੇ ਸਾਲ ਦੇ ਲੇਖੇ ਦਾ ਜੋੜ ਹੁੰਦੈ

ਮੱਤੇ ਸੱਜਰੇ ਬਹਿ ਅੱਜ ਬਣਾਏ ਬੰਦਾ,
ਸੁਫ਼ਨੇ ਨਵੇਂ ਵੀ ਰੰਗਣੇ ਉਡੀਕਦਾ ਏ
ਕੀ ਛੱਡਣੈ ਤੇ ਕੀ ਕੁਝ ਨਵਾਂ ਕਰਨੈ,
ਵਿਓਂਤਾਂ ਅਗੋਂ ਦੇ ਲਈ ਉਲੀਕਦਾ ਏ

ਸਜਣ ਮਿੱਤਰ ਗੁਆਂਢੀ ਤੇ ਸਨਬੰਧੀ,
ਦੇਣ ਵਧਾਈਆਂ ਤੇ ਸ਼ੁਭ ਸੰਦੇਸ਼ ਸਾਰੇ
ਚੜ੍ਹਿਆ ਸੂਰਜ ਵੀ ਅੱਜ ਦਾ ਨਵਾਂ ਲਗੇ,
ਛਾਈ ਰੁੱਤ ਸੁਹਾਵਣੀ ਪਾਸੇ ਚਾਰੇ

ਐਪਰ ਸੱਚ ਹੈ ਇਹ ਵੀ ਸੋਲਾਂ ਆਨੇਂ,
ਵੱਧੇ ਉਮਰ ਪਰ ਸਾਲ ਤਾਂ ਜਾਂਣ ਘੱਟਦੇ
ਜੀਵਨ ਪੂੰਜੀ ਚੋਂ ਹਰ ਜਨਮ ਦਿਨ ਤੇ,
ਇਕ ਇਕ ਕਰਕੇ ਜਾਂਦੇ ਨੇਂ ਇਹ ਛੱਟਦੇ

ਛਾਲਾਂ ਮਾਰ ਕੇ ਬਚਪਨ ਲੰਘ ਜਾਂਦੈ,
ਵਿਚ ਉਡਾਰੀਆਂ ਜਵਾਨੀ ਅਲੋਪ ਹੁੰਦੀ
ਬਿਨ ਬੁਲਾਏ ਬੁਢਾਪਾ ਵੀ ਆਣ ਵੜਦੈ,
ਆਖਰੀ ਸਫ਼ਰ ਦੀ ਫ਼ੇਰ ਉਡੀਕ ਹੁੰਦੀ

ਭਾਵੇਂ ਕਿਸੇ ਪੜਾਵ ਤੇ ਹੋਈਏ ਅੱਸੀਂ,
ਪੱਕੀ ਬੰਨ੍ਹੀਏ ਪੱਲੇ ਇਹ ਹੁਣ ਗੱਲ ਸਾਰੇ
ਬੀਤੇ ਸਮੇਂ ਨੂੰ ਭੁਲ ਕੇ ਅਗੇ ਵਧੀਏ,
ਫੜੀਏ ਉਜਲੀ ਤੇ ਸੱਚ ਦੀ ਡਗਰ ਸਾਰੇ

ਹੋਵੇ ਓਸਦਾ ਹਰ ਪਲ ਸਫ਼ਲ ਇਥੇ,
ਹਰ ਪੜਾਵ ਉਸਦਾ ਅੱਤ ਖੁਸ਼ਹਾਲ ਹੋਵੇ
ਵਿਸਰੇ ਕਦੇ ਨ੍ਹਾਂ ਜਿਸਨੂ ਸਾਈਂ ਸੱਚਾ,
ਅੰਦਰ ਨਾਮ ਦੀ ਜਗਮਗ ਮਸ਼ਾਲ ਹੋਵੇ

ਹੁੰਦੈ ਸਾਲ ਇਕ ਇਕ ਬੜਾ ਕੀਮਤੀ ਜੀ,
ਡੂੰਘੀ ਸੋਚ ਨਾਲ ਮੱਤੇ ਪਕਾ ਲਈਏ
ਐਸਾ ਕੁਝ ਕਰੀਏ ਖ਼ੁਦ ਤੇ ਫ਼ਖ਼ਰ ਹੋਵੇ,
"ਜੀਤ" ਸਭ ਨੂੰ ਆਪਣਾ ਬਣਾ ਲਈਏ 

:: ਅੰਬ ਦਾ ਬੂਟਾ ::


:: ਅੰਬ ਦਾ ਬੂਟਾ ::

ਬੂਟਾ ਅੰਬ ਦਾ ਲਾਕੇ ਤੱਕ ਲਾਓ ਫ਼ਲ ਅੱਤ ਮਿੱਠੇ ਪਾਓਗੇ

ਮਿਲਣੇ ਕੰਡੇ ਨਿਸਚਿਤ ਜੇਕਰ ਬੀਜ ਕਿੱਕਰ ਦਾ ਲਾਓਗੇ


ਕਰੋ ਭਲਾਈ ਮਿਲੇ ਭਲਾਈ ਕੁਦਰਤ ਦਾ ਹੈ ਨਿਯਮ ਮਹਾਨ

ਹੁੰਦੈ ਬੁਰਾ ਬੁਰਾਈ ਦਾ ਫ਼ਲ ਗੱਲ ਪੱਕੀ ਇਹ ਰੱਖੋ ਧਿਆਨ


ਉਜਲੇ ਕਰਮ ਤੇ ਜਗਤ ਭਲਾਈ ਜਿੰਨੀ ਹੋਵੇ ਕਰ ਲਓ ਜੀ

ਪਿਆਰ ਅਸੀਸਾਂ ਸੰਗ ਨੱਕੋਨੱਕ,  ਝੋਲੀ ਆਪਣੀ ਭਰ ਲਓ ਜੀ


ਖੱਟੋਗੇ ਯਸ਼ ਵਿਚ ਦੁਨੀਆਂ ਦੇ ਹਰ ਕੋਈ ਕਰਸੀ ਜੈ ਜੈ ਕਾਰ

'ਜੀਤਸਕਾਰਥ ਜਨਮ ਕਰੋਗੇ ਲਾਸੀ ਗਲ ਓਹ ਸਿਰਜਨਹਾਰ