Friday, 29 April 2011

*KHALSA KAISA HOVE* ::: ਖ਼ਾਲਸਾ ਕੈਸਾ ਹੋਵੇ :::


::: ਖ਼ਾਲਸਾ ਕੈਸਾ ਹੋਵੇ :::
ਬਿਕਰਮਜੀਤ ਸਿੰਘ "ਜੀਤ" sethigem@yahoo.com )
 ਖ਼ਾਲਸਾ ਸਾਬਤ ਸਰੂਪ ਹੋਵੇਦਸ਼ਮੇਸ਼ ਪਿਤਾ ਦਾ ਰੂਪ ਹੋਵੇ
ਮੱਥੇ ਚਮਕਦਾ ਨੂਰ ਹੋਵੇਚੜ੍ਹਿਆ ਨਾਮ ਦਾ ਸਰੂਰ ਹੋਵੇ

ਅੰਮ੍ਰਿਤ ਹੋਵੇ ਅੰਦਰ ਵਸਿਆਨਾਮ ਰੋਮ ਰੋਮ 'ਚ ਰਸਿਆ
ਸੇਵਾ ਦੀ ਅੰਦਰ ਭੁੱਖ ਹੋਵੇਪੰਥ ਲਈ ਮਰਨ ਦੀ ਧੁੱਖ ਹੋਵੇ

ਨਿਸਚਾ ਹੋਵੇ ਅੰਦਰ ਪੱਕਾਹੋਵੇ ਪਿਆਰ ਗੁਰੂ ਲਈ ਸੱਕਾ
ਤੱਤਪਰ ਸੁਣੇਂ ਕਹੇ ਜੋ ਪੰਥਮੰਨੇਂ ਇਕੋ ਸਾਹਿਬ ਗੁਰੂ ਗ੍ਰੰਥ

ਹੋਵੇ ਨਿੱਤਨੇਮੀ ਉਹ ਪੂਰਾਰਹਿਤ ਬਹਿਤ ਰੱਖੇ ਉਹ ਸੂਰਾ
ਭਜਨ ਕੀਰਤਨ ਦਾ ਨੇਮੀ ਹੋਵੇਸਤਿਸੰਗਤ ਦਾ ਪ੍ਰੇਮੀ ਹੋਵੇ

ਕਿਰਤ ਦਸਾਂ ਨਹੂਆਂ ਦੀ ਕਰੇਦਸਵੰਦ ਗੁਰੂ ਦੇ ਅਗੇ ਧਰੇ
ਲੋੜਵੰਦ ਲਈ ਦਾਨੀ ਹੋਵੇਵੰਡੇ ਵਿਦਿਆ ਗਿਆਨੀ ਹੋਵੇ

ਪਰ ਨਾਰੀ ਜਾਣੇਂ ਧੀ ਭੈਣਪਰ ਧਨ ਭੁਲਕੇ ਕਰੇ ਨ ਗ੍ਰਹਣ
ਹੋਵੇ ਵੱਡਾ ਪਰਉਪਕਾਰੀਸਿਪਾਹੀ ਸੂਰਮਾ ਅਤੇ ਜੁਝਾਰੀ

ਮਜ਼ਲੂਮਾਂ ਦੀ ਹੋਵੇ ਢਾਲਜ਼ਾਲਮ ਦੇ ਲਈ ਬਣ ਜਾਏ ਕਾਲ
ਸੱਚ ਦਾ ਜੋ ਰਖਿਅਕ ਹੋਵੇਬੁਰਾਈ ਦਾ ਵੀ ਭਖਿਅਕ ਹੋਵੇ

ਕਹੇ"ਜੀਤ"ਮੇਰੇ ਵੀਰੋ ਭੈਣੋਂਆਓ ਦਸਮ ਪਿਤਾ ਦੀ ਸੁਣੀਏਂ
ਕਰਕੇ ਪੱਕਾ ਨਿਸਚਾ ਸਾਰੇਐਸੇ ਖ਼ਾਲਸੇ ਅਸੀਂ ਹੁਣ ਬਣੀਏਂ


                                  =========








*KHALSA KAISA HOVE* 


  KHALSA SABAT SOORAT HOVE
DASAM PITA DI MOORAT HOVE
MATHE DAMAKDAA NOOR HOVE
CHARHIYAA NAAM DA SAROOR HOVE
.
AMRIT HOVE ANDAR VASIYAA
NAAM ROM ROM VICH RASIYAA
SEWA DI ANDAR BHUKH HOVE
PANTH LAYEE MARAN DI DHUKH HOVE
.
NISCHA HOVE ANDAR PAKKA
HOVE PIYAR GURU LAYEE SAKKA
TATPAR SUNE JO KAHE PANTH
MANNE IKKO SAHIB GURU GRANTH
.
HOVE NITNEMI OH POORA
REHAT BEHAT RAKHE OH SOORA
BHAJAN KIRTAN DA NEMI HOVE
SATSANGAT DA PREMI HOVE
.
KIRAT DASSAN NAHUAAN DI KAREI
DASWAND GURU DE AGGE DHAREI
LORHWAND LAYEE DAANI HOVE
WANDE VIDIYAA GIYANI HOVE
.
PAR NARI JAANEI DHEE BHAIN
PAR DHAN BHULKE KARE NA GREHN
HOVE WADA PARUPKAARI
SIPAHI SOORMA ATTE JUJHAARI
.
MAZLOOMAAN DI HOVE DHAAL
ZAALAM DE LAYEE BAN JAYE KAAL
SACH DA JO RAKHIYAK HOVE
BURAYEE DA VI BHAKHYAK HOVE
.
KAHE "JIT" MERE VEERO BHAINO
AAO DASAM PITA DI SUNIYEI
KARKE PAKKA NISCHAA SAAREI
AISE KHALSE ASSI HUN BANIYEI
.
=====================
BIKRAMJIT SINGH "JIT"
sethigem@yahoo.com
=====================


Wednesday, 27 April 2011

*** अनोखा माया जाल ***




प्रिय मित्रो .....

पेश कर रहा हूँ मेरी पंजाबी कविता

"अनोखा माया-जाल"  

का हिंदी रूपांतर ....

आशा है आप  सब  को कविता ज़रूर पसंद आएगी  ....

धन्यवाद .............


*** अनोखा माया जाल ***
( बिक्रमजीत सिंघ "जीत"  sethigem@yahoo.com )


काम क्रोध अहँम लोभ मोह


प्राणी इनसे दूर तू रहनां
अपना मूल न कभी भूलनां
चाहे व्यस्त तू जग में रहनां

माया का यह जाल अनोखा
देखो हर कोई फंसता जाए
जैसे बंदर भर मुठ्ठी में दानें
मटकी से हाथ निकाल न पाए

लालच लोभ त्याग के प्राणी
भर ले झोली जो  दे करतार
संयम सुकृत संतोष व सबुरी
और करले प्रार्थना अंगीकार

सत्य कर्म आचरण हो ऊंचा
सुंदर स्वछ जीवन तू करले
रह अलिप्त ममता माया से
बन करुणामय  भक्ती करले


रहना बच कलयुगी हवा से
देख कहीं तू भटक न जाना
कदम फूक फूक के रखना
मंजिल से मत नज़र हटाना

मार्ग कठिन है यह सत्य का
"जीत" करले इसको आसान
चलके देख कदम चार तू
मिलेंगे आगे हो भगवान्

---:/\:---


Tuesday, 26 April 2011

*** ਅਨੋਖਾ ਮਾਯਾ-ਜਾਲ ***



*** ਅਨੋਖਾ ਮਾਯਾ-ਜਾਲ ***
( ਬਿਕਰਮਜੀਤ ਸਿੰਘ "ਜੀਤ"  sethigem@yahoo.com )

ਕਾਮ ਕ੍ਰੋਧ ਹੰਕਾਰ ਲੋਭ ਮੋਹ
ਰਹੀਂ ਇਨ੍ਹਾਂ ਤੋਂ ਦੂਰ ਤੂੰ ਬੰਦੇ
ਮੂਲ ਆਪਣਾਂ ਕਦੇ ਨ੍ਹਾਂ ਭੁਲੀਂ
ਕਰੰਦਿਆਂ ਸੱਭ ਜਗ ਦੇ ਧੰਦੇ


ਮਾਯਾ ਦਾ ਇਹ ਜਾਲ ਅਨੋਖਾ
ਵੇਖੋ ਹਰ ਕੋਈ ਫਸਦਾ ਜਾਵੇ
ਬਾਂਦਰ ਜਿਵੇਂ ਭਰ ਦਾਣੇਂ ਮੁੱਠੀ
ਹੱਥ ਮਟਕੀ ਚੋਂ ਕੱਢ ਨ੍ਹਾਂ ਪਾਵੇ


ਲਾਲਚ ਲੋਭ ਨੂੰ ਛੱਡ ਕੇ ਪ੍ਰਾਣੀਂ
ਲੈ ਲੈ ਮਿਲੇ ਜੋ ਸਹਿਜ ਸੁਭਾਇ
ਸੰਜਮ ਸਬਰ ਸੰਤੋਖ ਸ਼ੁਕਰਾਨਾ
ਅਤੇ ਅਰਦਾਸ ਨੂੰ ਲੈ ਅਪਨਾਇ


ਸੱਚੇ ਕਰਮ ਕਿਰਦਾਰ ਵੀ ਉੱਚਾ
ਨਾਲੇ ਦਯਾ ਤੇ ਭਗਤੀ ਕਰਲੈ
ਹੋ ਅਲਿਪਤ ਮਮਤਾ ਮਾਇਆ ਤੋਂ
ਸੁਹਣਾਂ ਸੁਥਰਾ ਜੀਵਨ ਕਰਲੈ


ਬਚੀਂ ਸੇਕ ਤੋਂ ਇਸ ਕਲਜੁਗੀ
ਵੇਖੀਂ ਕਿਧਰੇ ਭਟਕ ਨ੍ਹਾਂ ਜਾਈਂ
ਕਦਮ ਧਰੀਂ ਤੂੰ ਫੂਕ ਫੂਕ ਕੇ
ਮੰਜ਼ਿਲ ਤੇ ਸਦ ਨਜ਼ਰ ਟਿਕਾਈਂ


ਕਠਿਨ ਰਾਹ ਹੈ ਰੱਬ ਦੀ ਸੱਚੀ
"ਜੀਤ" ਕਰਲੈ ਇਸਨੂੰ ਆਸਾਨ
ਚਾਰ ਕਦਮ ਤੂੰ ਪੁਟ ਕੇ ਤੱਕ ਲੈ
ਅੱਗੇ ਆ ਮਿਲਸਨ ਭਗਵਾਨ


---:/\:---


Thursday, 21 April 2011

** ਨਾਮ ਦਾਤੇ ਦਾ **








::::::::::::::::::::

** ਨਾਮ ਦਾਤੇ ਦਾ **

::::::::::::::::::::



ਫ਼ੁਲ ਦੀ ਹਰ ਪਤੀ ਦੇ ਅੰਦਰ

ਰਚਿਆ ਹੈ ਨਾਂ ਤੇਰਾ ਦਾਤਾ

ਧਰਤੀ ਪਾਣੀਂ ਅੰਬਰ ਦੇ ਵਿਚ

ਰਸਿਆ ਹੈ ਨਾਂ ਤੇਰਾ ਦਾਤਾ




ਹਰ ਇਕ ਦੇ ਹਿਰਦੇ ਦੇ ਅੰਦਰ

ਵਸਿਆਂ ਹੈਂ ਤੂੰ ਮੇਰੇ ਦਾਤਾ

ਤੈਥੋਂ ਖਾਲੀ ਵਸਤ ਨ੍ਹਾਂ ਕੋਈ

ਹਰ ਥਾਂ ਤੂਹੀਂ ਤੂਹੀਂ ਦਾਤਾ




ਤੇਰੇ ਪਿਆਰੇ ਭਗਤਾਂ ਦੇ ਹੈ

ਰੋਮ ਰੋਮ ਵਿਚ ਨਾਂ ਤੇਰਾ

ਰਸਨਾ ਕਰਦੀ ਜਾਪ ਨਿਰੰਤਰ

ਵਿਚ ਹਰ ਸਾਹ ਦੇ ਨਾਂ ਤੇਰਾ




ਨਾਮ ਹੈ ਅਮ੍ਰਿਤ ਨਾਮ ਨਿਆਮਤ

ਮਿਲਦੈ ਭਾਗਾਂ ਵਾਲਿਆਂ ਨੂੰ

ਬਖਸ਼ਿਸ਼ ਹੋਵੇ ਜਿਸਤੇ ਰੱਬ ਦੀ

ਪਾਂਦੈ ਓਹੀ ਇਸ ਧਨ ਨੂੰ




ਆਓ ਅਪਣੇਂ ਭਾਗ ਬਣਾਈਏ

ਸੁੱਤਾ ਮੱਨ ਜਗਾਈਏ ਜੀ

ਨਾਮ ਦੀ ਜੋਤ ਵਸਾ ਕੇ ਅੰਦਰ

ਹਨੇਰਾ ਦੂਰ ਨਸਾਈਏ ਜੀ




ਨਾਮ ਬਿਨਾਂ ਹੈ ਨਹੀਂ ਛੁਟਕਾਰਾ

ਕਹੇ ਗੁਰਬਾਣੀਂ ਬਾਰੋ ਬਾਰ

ਮੁਕਤੀ ਦਾ ਹੈ ਰਾਹ ਇਕੋ ਇਹ

ਕਰ ਲਓ 'ਜੀਤ' ਇਹ ਅੰਗੀਕਾਰ


-------:o:-------




ਬਿਕਰਮਜੀਤ ਸਿੰਘ 'ਜੀਤ'
Bikramjit Singh 'Jit'
sethigem@yahoo.com


<<<<<<<>>>>>>>>