Wednesday, 20 April 2011

** ਪਿਆਰ ਰੱਬ ਦੀ ਦੇਣ **



======================

...
....´*•.¸(*•.¸*¸.•*´)¸.•*´...


*«´¨`•° ---: ਪਿਆਰ :--- °•´¨`»*

*«´¨`•° .--: ਰੱਬ ਦੀ :--- °•´¨`»*

*«´¨`•° .----: ਦੇਣ :---- °•´¨`»*


........¸.•*(¸.•*´*`*•.)´*•.¸........


======================



::::::::::::::::::::::::::::::

** ਪਿਆਰ ਰੱਬ ਦੀ ਦੇਣ **

::::::::::::::::::::::::::::::


ਇਕ ਦੂਜੇ ਦੇ ਦਿਲ ਦੇ ਅੰਦਰ, ਆਓ ਅਪਣੀਂ ਜਗ੍ਹਾਂ ਬਣਾਈਏ

ਬੋਲੀਏ ਕੇਵਲ ਸੱਚ ਦੀ ਬੋਲੀ, ਰਾਹ ਕੂੜ ਦੀ ਮੂਲ ਨ੍ਹਾਂ ਜਾਈਏ



ਸਿਰੋਂ ਮੁਕਾਈਏ ਈਰਖਾ ਨਫ਼ਟਤ. ਕਰੀਏ ਹਰ ਇੱਕ ਨੂੰ ਪਿਆਰ

ਪਿਆਰ ਨਿਆਮਤ ਹੈ ਸੱਚ ਜਾਣੋਂ, ਏਸ ਬਿਨਾ ਜਗ ਘੋਰ ਅੰਧਾਰ



ਪਿਆਰ ਦੇਣ ਹੈ ਪਰਮੇਸ਼ਰ ਦੀ, ਇਹ ਹੈ ਇਕ ਅਨੋਖਾ ਜੰਤਰ

ਜਿੱਤ ਪਿਆਰ ਦੀ ਹੋਵੇ ਚੁਫ਼ੇਰੇ, ਖੁਸ਼ਹਾਲੀ ਦਾ ਹੈ ਇਹ ਮੰਤਰ



ਰਹੀਏ ਝੁਕ ਕੇ ਵਿਚ ਜਗਤ ਦੇ, ਬਾਲੀਏ ਆਕੜ ਮਾਣ ਦੀ ਹੋਲੀ

ਨੀਵੀਆਂ ਸ਼ਾਖਾਂ ਨੂੰ ਫ਼ਲ ਲਗਦੇ, ਜਾਣ ਨਿਮਰਤਾ ਤੋਂ ਸੱਭ ਘੋਲੀ



ਕੰਮ ਦੂਜੇ ਦੇ ਆਈਏ ਅਸੀਂ, ਦਰਦ ਕਿਸੇ ਦਾ ਲਈਏ ਉਧਾਰ

ਖੁਸ਼ੀਆਂ ਵੰਡੀਦੇ ਦੁਨੀਆਂ ਅੰਦਰ, ਲਈਏ ਇੱਕ ਇੱਕ ਤੋਂ ਪਿਆਰ



ਮੇਲਾ ਚਾਰ ਦਿਨਾਂ ਦਾ ਜੀਵਨ, ਪੱਲ ਵੀ ਇਕ ਗਵਾਈਏ ਕਿਓਂ

ਪਿਆਰ ਦੀ ਮਿੱਠੀ ਚਾਸ਼ਨੀ ਅੰਦਰ, ਅਪਣੇਂ ਮਨ ਨੂੰ ਲਈਏ ਭਿਓਂ



ਹੋਵੇ ਪਿਆਰ ਦਾ ਰਾਜ ਚੌਕੂੰਟੀ, ਮਿਹਰ ਕਰੇ ਕੁਝ ਐਸੀ ਰੱਬ

ਅਮਨ ਦੀ ਭਾਸ਼ਾ ਸਾਰੇ ਬੋਲਣ, ਵਰਤੇ ਐਸਾ ਕੋਈ ਸਬੱਬ



ਪਿਆਰ ਵਸਤ ਹੈ ਅੱਤ ਅੱਮੁਲੀ, ਕਰੀਏ ਇਸ ਦੀ ਕਦਰ ਅਪਾਰ

'ਜੀਤ' ਏਸ ਨੂੰ ਧਾਰਣ ਕਰੀਏ, ਬਣਾਈਏ ਸੁੰਦਰ ਇਹ ਸੰਸਾਰ


::::::::::::::::::::::::::::::::::::::::::::::::::::::
ਬਿਕਰਮਜੀਤ ਸਿੰਘ 'ਜੀਤ'    sethigem@yahoo.com
::::::::::::::::::::::::::::::::::::::::::::::::::::::





No comments:

Post a Comment