::::::::::::::::::::
** ਨਾਮ ਦਾਤੇ ਦਾ **
::::::::::::::::::::
ਫ਼ੁਲ ਦੀ ਹਰ ਪਤੀ ਦੇ ਅੰਦਰ
ਰਚਿਆ ਹੈ ਨਾਂ ਤੇਰਾ ਦਾਤਾ
ਧਰਤੀ ਪਾਣੀਂ ਅੰਬਰ ਦੇ ਵਿਚ
ਰਸਿਆ ਹੈ ਨਾਂ ਤੇਰਾ ਦਾਤਾ
ਹਰ ਇਕ ਦੇ ਹਿਰਦੇ ਦੇ ਅੰਦਰ
ਵਸਿਆਂ ਹੈਂ ਤੂੰ ਮੇਰੇ ਦਾਤਾ
ਤੈਥੋਂ ਖਾਲੀ ਵਸਤ ਨ੍ਹਾਂ ਕੋਈ
ਹਰ ਥਾਂ ਤੂਹੀਂ ਤੂਹੀਂ ਦਾਤਾ
ਤੇਰੇ ਪਿਆਰੇ ਭਗਤਾਂ ਦੇ ਹੈ
ਰੋਮ ਰੋਮ ਵਿਚ ਨਾਂ ਤੇਰਾ
ਰਸਨਾ ਕਰਦੀ ਜਾਪ ਨਿਰੰਤਰ
ਵਿਚ ਹਰ ਸਾਹ ਦੇ ਨਾਂ ਤੇਰਾ
ਨਾਮ ਹੈ ਅਮ੍ਰਿਤ ਨਾਮ ਨਿਆਮਤ
ਮਿਲਦੈ ਭਾਗਾਂ ਵਾਲਿਆਂ ਨੂੰ
ਬਖਸ਼ਿਸ਼ ਹੋਵੇ ਜਿਸਤੇ ਰੱਬ ਦੀ
ਪਾਂਦੈ ਓਹੀ ਇਸ ਧਨ ਨੂੰ
ਆਓ ਅਪਣੇਂ ਭਾਗ ਬਣਾਈਏ
ਸੁੱਤਾ ਮੱਨ ਜਗਾਈਏ ਜੀ
ਨਾਮ ਦੀ ਜੋਤ ਵਸਾ ਕੇ ਅੰਦਰ
ਹਨੇਰਾ ਦੂਰ ਨਸਾਈਏ ਜੀ
ਨਾਮ ਬਿਨਾਂ ਹੈ ਨਹੀਂ ਛੁਟਕਾਰਾ
ਕਹੇ ਗੁਰਬਾਣੀਂ ਬਾਰੋ ਬਾਰ
ਮੁਕਤੀ ਦਾ ਹੈ ਰਾਹ ਇਕੋ ਇਹ
ਕਰ ਲਓ 'ਜੀਤ' ਇਹ ਅੰਗੀਕਾਰ
-------:o:-------
ਬਿਕਰਮਜੀਤ ਸਿੰਘ 'ਜੀਤ'
Bikramjit Singh 'Jit'
sethigem@yahoo.com
<<<<<<<>>>>>>>>
No comments:
Post a Comment