^^^^^^^^^^
~: ਜਾਗਦੇ ਰਹੋ :~
^^^^^^^^^^
ਆਓ ਆਖੀਏ ਅਲਵਿਦਾ ਗਮਾਂ ਨੂੰ ਹੁਣ
.
ਖ਼ੁਸ਼ੀ ਬੂਹੇ ਤੇ ਦਸਤਕ ਲਗਾ ਰਹੀ ਏ
.
ਵੇਖੋ ਅਉਸਰ ਨ੍ਹਾਂ ਹੱਥੋਂ ਇਹ ਖੁੰਝ ਜਾਵੇ
.
ਖਬਰੇ ਅਗਲਾ ਗੇੜਾ ਕਦੋਂ ਲਾ ਰਹੀ ਏ
ਮੌਕੇ ਮਿਲਣ ਸੰਜੋਗਾਂ ਦੇ ਨਾਲ ਸੱਭਨੂੰ
.
ਨਿੱਤ ਕੁਦਰਤ ਵੀ ਨਹੀਂ ਦਯਾਲ ਹੁੰਦੀ
.
ਜਾਗਣ ਵਾਲੇ ਨੇਂ ਝੋਲੀਆਂ ਭਰ ਲੈਂਦੇ
.
ਹਾਰ ਘੂਕ ਸੁਤਿਆਂ ਦੇ ਹੈ ਨਾਲ ਹੁੰਦੀ
ਕਿਸਮਤ ਆਪਣੀਂ ਖ਼ੁਦ ਬਣਾਏ ਬੰਦਾ
.
ਮਿਹਨਤ ਸਬਰ ਤੇ ਸੱਚ ਤੇ ਜੋ ਚੱਲੇ
.
"ਜੀਤ" ਰੱਬ ਵੀ ਓਸ ਦਾ ਸਾਥ ਦੇਂਦਾ
.
ਦ੍ਰਿੜ੍ਹ ਨਿਸਚਾ ਤੇ ਲਗਨ ਜੋ ਬਨ੍ਹੇਂ ਪੱਲੇ
....... ਬਿਕਰਮਜੀਤ ਸਿੰਘ "ਜੀਤ"......
sethigem@yahoo.com
No comments:
Post a Comment