( ਬਿਕਰਮਜੀਤ ਸਿੰਘ "ਜੀਤ" )
ਸੁਫ਼ਨੇਂ ਵਾਂਗ ਇਹ ਜੀਵਨ ਯਾਤ੍ਰਾ ਜਗ ਦੇ ਬਹੁਰੰਗੀ ਮੇਲੇ ਦੀ
ਜਗਮਗ ਨਗਰੀ ਹੈ ਇਹ ਦੁਨੀਆਂ ਅਜਬ ਪ੍ਰਭੂ ਦੇ ਖੇਲੇ ਦੀ
ਅਦਭੁਤ ਲੀਲਾ ਰੱਬ ਦੀ ਸਾਰੀ ਰਚਿਐ ਉਸੇ ਹੀ ਮਾਯਾ ਜਾਲ
ਜੁਗ ਜੁਗ ਤੋਂ ਚਲ ਰਿਹਾ ਨਿਰੰਤਰ ਬੀਤ ਗਏ ਨੇਂ ਲੱਖਾਂ ਸਾਲ
ਤਿੰਨ ਪੜਾਵ ਦਾ ਜੀਵਨ ਇਥੇ ਬਾਲ ਜਵਾਨੀ ਅਤੇ ਬਿਰਧਪਨ
ਨਾਲ ਖੁਸ਼ੀ ਦੇ ਜੀ ਤੂੰ ਪਲ ਪਲ ਕਰ ਲੈ ਪਿਆਰ ਦੇ ਅਪਨਾਪਨ
ਬਚਪਨ ਲੰਘਿਆ ਖੇਡ ਖੇਡ ਵਿਚ ਲਾ ਖੰਭ ਜਵਾਨੀ ਉਡ ਗਈ
ਪੜਾਵ ਇਹ ਅਖੀਰਲਾ ਲੰਘ ਜਾਏ ਨ੍ਹਾਂ ਇਹ ਵੀ ਵਿਅਰਥ ਹੀ
ਸੱਚ ਦੀ ਡਗਰ ਦਾ ਬਣ ਕੇ ਰਾਹੀ ਕਰਮ ਸ਼ੁਭ ਕਰਲੈ ਤੂੰ ਸਾਰੇ
ਝੂ੍ਠ ਕਪਟ ਨਿੰਦਾ ਤੇ ਚੋਰੀ ਸਦਾ ਪਾਪਾਂ ਤੋਂ ਤੂੰ ਰਹਿ ਪਰੇ ਪਰੇਰੇ
ਜੇ ਕਰ ਸਕੇਂ ਤਾਂ ਕਰ ਭਲਾਈ ਤੂੰ ਬੁਰਾ ਕਿਸੇ ਦਾ ਕਦੇ ਨ੍ਹਾਂ ਸੋਚੀਂ
ਪਰ-ਤਨ ਪਰ-ਧਨ ਵਸਤ ਪਰਾਈ ਵਿਚ ਸੁਫ਼ਨੇਂ ਮੂਲ ਨ੍ਹਾਂ ਲੋਚੀਂ
ਜੋ ਵੀ ਓਹ ਦੇਵੇ ਜਿੰਨਾਂ ਵੀ ਦੇਵੇ ਰਹਿ ਸਬਰ ਤੇ ਸੰਤੋਖ ਵਿਚ
ਵਿਚ ਸ਼ੁਕਰਾਨੇ ਤੂੰ ਰਹਿ ਹਮੇਸ਼ਾਂ ਰੱਖ ਓਟ ਭਰੋਸਾ ਓਸ ਵਿਚ
ਸਿਮਰਨ ਕਰਲੈ ਉਸ ਰੱਬ ਦਾ ਤੇ ਕਰਲੈ ਤੂੰ ਸੇਵਾ ਜਗਤ ਦੀ
"ਜੀਤ" ਜਨਮ ਕਰਲੈ ਸਫ਼ਲ ਤੂੰ ਲੈ ਕੇ ਅਸੀਸ ਇਕ ਇਕ ਦੀ
--=:<0>:=--
No comments:
Post a Comment