Monday, 18 April 2011

:: * ਕਾਹਦਾ ਮਾਣ ? * ::



:::::: * ਕਾਹਦਾ ਮਾਣ ? * ::::::


ਸ਼ਰੀਰ ਇਹ ਇਨਸਾਨ ਦਾ

ਕਰੇ ਹਰ ਕੋਈ ਜਿਸਤੇ ਮਾਣ 

ਇਕ ਮਿਟੀ ਦੀ ਹੈ ਇਮਾਰਤ

ਇਕ ਮਿਟੀ ਦਾ ਹੈ ਮਕਾਨ 


ਗਾਰਾ ਹੈ ਖ਼ੂਨ ਤੇ ਮਿੱਝ ਦਾ

ਇਟਾਂ ਨੇਂ ਇਸਵਿਚ ਹਡੀਆਂ 

ਗਿਣਤੀ ਦੇ ਸਾਹਾਂ ਤੇ ਖਲੋਤੈ

ਗਰੂਰ ਦਾ ਇਹ ਆਸਮਾਨ 
  

ਮੌਤ ਦੀ ਪੁਰਜੋਰ ਹਨੇਰੀ

ਜਦ ਸੰਗ ਇਸਦੇ ਟਕਰਾਏਗੀ 

ਵੇਖ ਲੈਣਾਂ ਇਹ ਇਮਾਰਤ

ਢਹਿ ਚੂਰ ਚੂਰ ਹੋ ਜਾਏਗੀ 

  
ਛੱਡੀਏ ਝੂਠੀ ਮਾਣ ਆਕੜ

ਮਨ ਆਪਣੇਂ ਨੂੰ ਹੋੜੀਏ 

ਕਦਮ ਰਖੀਏ ਰਾਹ ਉਜਲੀ

ਜੁੜਿਆਂ ਦੀ ਸੰਗਤ ਲੋੜੀਏ 
 

ਹੋਣ ਕਰਮ ਉੱਚੇ ਤੇ ਸੁੱਚੇ

ਰਸਨਾ ਜਪੇ ਸਦ ਵਾਹਿਗੁਰੂ 

ਬੀਤੇ ਰਜ਼ਾ ਵਿਚ ਪੱਲ ਪੱਲ

ਹੋ ਜਾਈਏ 'ਜੀਤਸੁਰਖ਼ੁਰੂ 


=============================
ibkrmjIq isMG ‘jIq’    sethigem@yahoo.com




(Click on the picture to enlarge)



No comments:

Post a Comment