Tuesday, 26 April 2011

*** ਅਨੋਖਾ ਮਾਯਾ-ਜਾਲ ***



*** ਅਨੋਖਾ ਮਾਯਾ-ਜਾਲ ***
( ਬਿਕਰਮਜੀਤ ਸਿੰਘ "ਜੀਤ"  sethigem@yahoo.com )

ਕਾਮ ਕ੍ਰੋਧ ਹੰਕਾਰ ਲੋਭ ਮੋਹ
ਰਹੀਂ ਇਨ੍ਹਾਂ ਤੋਂ ਦੂਰ ਤੂੰ ਬੰਦੇ
ਮੂਲ ਆਪਣਾਂ ਕਦੇ ਨ੍ਹਾਂ ਭੁਲੀਂ
ਕਰੰਦਿਆਂ ਸੱਭ ਜਗ ਦੇ ਧੰਦੇ


ਮਾਯਾ ਦਾ ਇਹ ਜਾਲ ਅਨੋਖਾ
ਵੇਖੋ ਹਰ ਕੋਈ ਫਸਦਾ ਜਾਵੇ
ਬਾਂਦਰ ਜਿਵੇਂ ਭਰ ਦਾਣੇਂ ਮੁੱਠੀ
ਹੱਥ ਮਟਕੀ ਚੋਂ ਕੱਢ ਨ੍ਹਾਂ ਪਾਵੇ


ਲਾਲਚ ਲੋਭ ਨੂੰ ਛੱਡ ਕੇ ਪ੍ਰਾਣੀਂ
ਲੈ ਲੈ ਮਿਲੇ ਜੋ ਸਹਿਜ ਸੁਭਾਇ
ਸੰਜਮ ਸਬਰ ਸੰਤੋਖ ਸ਼ੁਕਰਾਨਾ
ਅਤੇ ਅਰਦਾਸ ਨੂੰ ਲੈ ਅਪਨਾਇ


ਸੱਚੇ ਕਰਮ ਕਿਰਦਾਰ ਵੀ ਉੱਚਾ
ਨਾਲੇ ਦਯਾ ਤੇ ਭਗਤੀ ਕਰਲੈ
ਹੋ ਅਲਿਪਤ ਮਮਤਾ ਮਾਇਆ ਤੋਂ
ਸੁਹਣਾਂ ਸੁਥਰਾ ਜੀਵਨ ਕਰਲੈ


ਬਚੀਂ ਸੇਕ ਤੋਂ ਇਸ ਕਲਜੁਗੀ
ਵੇਖੀਂ ਕਿਧਰੇ ਭਟਕ ਨ੍ਹਾਂ ਜਾਈਂ
ਕਦਮ ਧਰੀਂ ਤੂੰ ਫੂਕ ਫੂਕ ਕੇ
ਮੰਜ਼ਿਲ ਤੇ ਸਦ ਨਜ਼ਰ ਟਿਕਾਈਂ


ਕਠਿਨ ਰਾਹ ਹੈ ਰੱਬ ਦੀ ਸੱਚੀ
"ਜੀਤ" ਕਰਲੈ ਇਸਨੂੰ ਆਸਾਨ
ਚਾਰ ਕਦਮ ਤੂੰ ਪੁਟ ਕੇ ਤੱਕ ਲੈ
ਅੱਗੇ ਆ ਮਿਲਸਨ ਭਗਵਾਨ


---:/\:---


No comments:

Post a Comment